ਸਿਹਤ ਦਾ ਖਿਆਲ ਰੱਖਣ ਅਤੇ ਬਿਮਾਰੀਆਂ ਨਾਲ ਸਮੇਂ ਸਿਰ ਨਜਿੱਠਣ ਲਈ ਹਲਕੇ ਵਿੱਚ ਲਗਾਤਾਰ ਫ੍ਰੀ ਮੈਡੀਕਲ ਕੈਂਪ ਲਗਵਾਏ ਜਾ ਰਹੇ ਹਨ। ਇਸੀ ਲੜੀ 'ਚ ਵੀਰਵਾਰ ਨੂੰ ਸੰਤ ਨਗਰ ਦੀ ਚਰਚ ਵਾਲੀ ਗਲੀ 'ਚ ਇਕ ਕੈਂਪ ਲਗਵਾਇਆ ਗਿਆ। ਇਸ ਕੈਂਪ 'ਚ 486 ਮਰੀਜ਼ਾਂ ਦੀ OPD 'ਚ ਜਾਂਚ ਕੀਤੀ ਗਈ ਅਤੇ 19 ਲੋਕਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਵੀ ਕੀਤੇ ਗਏ। ਲੋਕਾਂ ਨੂੰ ਇਸ ਦੌਰਾਨ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਕੈਂਪ ਨੂੰ ਸਫ਼ਲ ਬਣਾਉਣ ਲਈ ਸਥਾਨਕ ਲੋਕਾਂ, ਮਾਹਰ ਡਾਕਟਰਾਂ ਅਤੇ ਪਾਰਟੀ ਕਾਰਜਕਰਤਾਵਾਂ ਦਾ ਧੰਨਵਾਦ।